Aug092023

List All Events

Under Meri Mati Mera Desh Abhiyan, Government College Ropar planted trees




ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਸਰਕਾਰੀ ਕਾਲਜ ਰੋਪੜ ਨੇ ਰੁੱਖ ਲਗਾਏ

ਰੂਪਨਗਰ, ਮਿਤੀ 09-08-2023, ਯੁਵਾ ਮਾਮਲੇ ਅਤੇ ਖੇਡ ਮੰਤਰਾਲਿਆ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਵਿਭਾਗ, ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਅਤੇ ਐੱਨ.ਸੀ.ਸੀ. ਦੇ ਕੈਡਿਟਸ ਨੇ ਆਜ਼ਾਦੀ ਦੇ ਅਮ੍ਰਿਤ ਮਹਾ ਉਤਸਵ ਅਧੀਨ ‘ਮੇਰੀ ਮਾਟੀ ਮੇਰਾ ਦੇਸ਼’ ਅਭਿਆਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਰਣਜੀਤ ਸਿੰਘ ਬਾਗ ਰੋਪੜ, ਸਰਕਾਰੀ ਕਾਲਜ ਰੋਪੜ ਦੇ ਗਰਾਊਂਡ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਗੋਦ ਲਏ ਪਿੰਡ ਮਨਸੂਹਾ ਕਲਾਂ ਦੇ ਸਰਕਾਰੀ ਮਿਡਲ ਸਕੂਲ ਦੇ ਗਰਾਊਂਡ ਵਿੱਚ 75 ਛਾਂਦਾਰ ਬੂਟੇ ਲਗਾਏ। । ਇਸ ਮੌਕੇ ਰਣਜੀਤ ਸਿੰਘ ਬਾਗ ਵਿਖੇ ਹੋਏ ਰੁੱਖ ਲਗਾਓ ਪ੍ਰੋਗਰਾਮ ਵਿੱਚ ਜਿਲ੍ਹਾ ਡਿਪਟੀ ਕਮਿਸ਼ਨਰ, ਸ਼੍ਰੀਮਤੀ ਪ੍ਰੀਤੀ ਯਾਦਵ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਦੇ ਜਿਲ੍ਹਾ ਪੱਧਰੀ ਨੋਡਲ ਅਫ਼ਸਰ ਸ਼੍ਰੀ ਪੰਕਜ ਯਾਦਵ, ਜਿਲ੍ਹਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ, ਰੋਪੜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਾਲਜ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਜਤਿੰਦਰ ਗਿੱਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਬੂਟੇ ਜੋ ਤੁਸੀਂ ਲਗਾ ਰਹੇ ਹੋ, ਇਨ੍ਹਾਂ ਦੀ ਲੰਮੇ ਸਮੇਂ ਤੱਕ ਸਾਂਭ ਸੰਭਾਲ ਕਰਨੀ ਬਣਦੀ ਹੈ ਤਾਂ ਜੋ ਇਸ ਅਭਿਆਨ ਨੂੰ ਸਫ਼ਲ ਕੀਤਾ ਜਾ ਸਕੇ।

ਇਸ ਮੌਕੇ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਡਾ. ਜਤਿੰਦਰ ਕੁਮਾਰ, ਡਾ. ਨਿਰਮਲ ਸਿੰਘ, ਐੱਨ.ਸੀ.ਸੀ. ਦੇ ਇੰਚਾਰਜ ਪ੍ਰੋ. ਹਰਜੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਤੋਂ ਇਲਾਵਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਰਵਨੀਤ ਕੌਰ ਅਤੇ ਸ਼੍ਰੀ ਰਵਿੰਦਰ ਸਿੰਘ, ਮਨਸੂਹਾ ਕਲਾਂ ਨੇ ਇਸ ਅਭਿਆਨ ਵਿੱਚ ਰੁੱਖ ਲਗਾ ਕੇ ਆਪਣੀ ਹਾਜ਼ਰੀ ਲਗਾਈ।

ਫੋਟੋ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਯਾਦਵ, ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਅਤੇ ਮਨਸੂਹਾ ਕਲਾਂ ਵਿਖੇ ਵਿਦਿਆਰਥੀ ਬੂਟੇ ਲਗਾਉਂਦੇ ਹੋਏ।

Image from related Gallery Visit Event Gallery

Under Meri Mati Mera Desh Abhiyan, Government College Ropar Planted Trees

Click View Album